ਜਲੰਧਰ— ਪਹਿਲੀ ਹਵਾਈ ਯਾਤਰਾ ਨੂੰ ਲੈ ਕੇ ਕੁਝ ਲੋਕ ਬਹੁਤ ਘਬਰਾ ਜਾਂਦੇ ਹਨ। ਕਈ ਲੋਕ ਪਰੇਸ਼ਾਨ ਹੋ ਜਾਂਦੇ ਹਨ ਕਿ ਉਹ ਆਪਣੀ ਯਾਤਰਾ ਦੀ ਤਿਆਰੀ ਕਿਸ ਤਰ੍ਹਾਂ ਕਰਨ। ਜੇਕਰ ਤੁਸੀਂ ਵੀ ਪਹਿਲੀ ਵਾਰ ਹਵਾਈ ਯਾਤਰਾ ਕਰਨ ਜਾ ਰਹੇ ਹੋ ਤਾਂ ਆਓ ਜਾਣਦੇ ਹਾਂ ਕਿ ਹਵਾਈ ਯਾਤਰਾ ਦੀ ਪਹਿਲੀ ਤਿਆਰੀ ਕਿਸ ਤਰ੍ਹਾਂ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ।
1. ਏਅਰਪੋਰਟ 'ਤੇ ਫਲਾਇਟ ਦੇ ਟਾਈਮ ਤੋਂ 2 ਘੰਟੇ ਪਹਿਲਾਂ ਪਹੁੰਚੋ ਤਾਂ ਜੋ ਉੱਥੇ ਜਾ ਕੇ ਯਾਤਰਾ ਨਾਲ ਸੰਬਧਿਤ ਸਾਰੇ ਕੰਮ ਪੂਰੇ ਕਰ ਸਕੋ। ਜਿਵੇ ਟਿਕਟ, ਪਾਸਪੋਰਟ ਆਦਿ।
2. ਜੇਕਰ ਤੁਹਾਡੇ ਨਾਲ ਬੱਚਾ ਜਾ ਰਿਹਾ ਹੈ ਤਾਂ ਉਸਦਾ ਜਨਮ ਸਰਟੀਫਿਕੇਟ ਨਾਲ ਰੱਖੋ ਅਤੇ ਨਾਲ ਹੀ ਆਪਣੇ ਜ਼ਰੂਰੀ ਕਾਗਜਾਤ ਵੀ ਰੱਖੋ।
3. ਯਾਤਰਾ ਦੇ ਦੌਰਾਨ ਤੁਸੀਂ ਨੁਕੀਲੀਆਂ ਚੀਜ਼ਾਂ ਜਿਵੇ ਚਾਕੂ, ਹਥਿਆਰ, ਲਾਈਟਰ, ਮਾਚਿਸ,ਜਾ ਫਿਰ ਬਲੇਡ ਬਿਲਕੁਲ ਨਾ ਰੱਖੋ।
4. ਏਅਰ ਪੋਰਟ 'ਚ ਚੈਕਿੰਗ ਦਾ ਦੌਰਾਨ ਆਪਣੇ ਬੋਰਡਿੰਗ ਪਾਸ 'ਤੇ ਸਟੈਂਪ ਲਗਾਉਣ ਜਾਵੋਗੇ ਤਾਂ ਸੀਟ ਨੰਬਰ ਦੀ ਜਾਣਕਾਰੀ ਦੇਣਗੇ । ਤੁਸੀ ਚਾਹੋ ਤਾਂ ਖਿੜਕੀ ਵਾਲੀ ਸੀਟ ਦੀ ਵੀ ਮੰਗ ਕਰ ਸਕਦੇ ਹੋ।
5. ਬੈਗਜ ਰੂਲਜ ਦੇ ਹਿਸਾਬ ਨਾਲ ਬੈਗ ਤਿਆਰ ਕਰੋ। ਤਾਂ ਜੋ ਚੈਕਿੰਗ ਦੌਰਾਨ ਪਰੇਸ਼ਾਨੀ ਨਾ ਹੋਵੇ।
'ਬਿਕਨੀ ਏਰਿਆ' 'ਤੇ ਸ਼ੇਵ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
NEXT STORY